Home

My communication with Tiger Jatha UK started as a result of a rather childish challenge published by “Gulzar Singh” on Khalsa News, a few days back [http://bit.ly/1t08xTg]
I wrote the following email:
———
From: Verpal Singh
To: info@singhnaad.com
CC: radiovirsanz@gmail.com
Sent: Friday, October 17, 2014 1:33 AM
Subject: Discussion on Radio

Dear S. Gulzar Singh jio,

Waheguru ji ka Khalsa; Waheguru ji ki Fateh.

This is vide your article(s) published on Khalsa News webzine in the last few days.

1. We are happy to participate in the talk-back programme on your Radio and simultaneously broadcast it on Radio Virsa NZ – but why Nov 1? Why not this weekend? Oct 19 at 5.30pm NZT suits us best. Alternatively, please choose a time between 9am and 11am (Oct 19, New Zealand Time) if that suits you better.

2. We have reason to believe that some of the persons you have named as willing to participate in a talk-back programme on issues at hand, may not have given you their consent to participate. It will be good if you are able to re-confirm the names of people who have consented to participate in the on-air discussion.

3. Regarding participation of Prof Sarabjeet Singh Dhunda in the on-air discussion, will you be willing to organise a discussion between Gurinder Singh, Gurpreet Singh, Bhupinder Singh on the one hand and Prof Darshan Singh Khalsa on the other? Your group has written and said somethings to which we have responded. The discussion is between our two groups – let us keep our respected personalities above this. Of course there is nothing stopping us or you from organising a discussion (on-air or off) between Prof Darshan Singh and Prof Sarabjeet Singh Dhunda, but that would be a separate matter.

4. I have addressed an “Open Letter” to Bakshish Singh (Khalsa News) and Prabhdeep Singh (Tiger Jatha), which is reproduced below with a request to kindly pass it on to the gentlemen named. I leave it to you whether you wish to make the letter public or not (hence the quote marks).

With kindest regards,

Verpal Singh | Programming Director, Radio Virsa NZ
NZ Delegate to 5th Asia-Pacific Regional Interfaith Dialogue
Founder Trustee, NZ South Asia Trust
PO Box 76730 | Manukau City, AKLD
Email: verpalsingh@yahoo.com
———————————- Open Letter —————————————

ਅਕਤੂਬਰ ੧੬, ੨੦੧੪

ਖੁਲ੍ਹੀ ਚਿਠੀ
– ਬਕਸ਼ੀਸ਼ ਸਿੰਘ (ਖਾਲਸਾ ਨਿਊਜ਼) ਅਤੇ ਪ੍ਰਭਦੀਪ ਸਿੰਘ (ਟਾਈਗਰ ਜਥਾ) ਦੇ ਨਾਮ –

ਵਾਹਿਗੁਰੂ ਜੀ ਕਾ ਖਾਲਸਾ; ਵਾਹਿਗੁਰੂ ਜੀ ਕੀ ਫਤਿਹ।

ਇਹ ਸ਼ਾਇਦ ੧੯੮੭-੮੮ ਦੀ ਗੱਲ ਹੈ ਜਦੋਂ ਮੈਂ ਪ੍ਰੋ ਦਰਸ਼ਨ ਸਿੰਘ ਦੀ ਕੈਸੇਟ “ਗੁਰਸਿੱਖੀ ਦੀ ਇਹ ਨਿਸ਼ਾਨੀ” ਸੁਣੀ। ਜਿਹੜੇ ਤਰੀਕੇ ਨਾਲ ਉਹਨਾਂ ਨੇ ਸਿੱਖਾਂ ਦਾ ਪੱਖ ਸਮੇਂ ਦੇ ਹਾਲਾਤ ਬਾਰੇ ਰੱਖਿਆ, ਉਸ ਨੇ ਮੇਰੇ ਪੰਦਰਾਂ ਸਾਲ ਤੋਂ ਘਟ ਉਮਰ ਦੇ ਮਨ ਤੇ ਡੂੰਘਾ ਅਸਰ ਪਾਇਆ। ਇਹ ਪਹਿਲੀ ਵਾਰ ਸੀ ਕਿ ੧੯੮੪ ਤੋਂ ਬਾਦ ਲਗਾਤਾਰ ਅਖਬਾਰਾਂ ਅਤੇ ਦੂਰਦਰਸ਼ਨ ਰਾਹੀਂ ਸਿੱਖਾਂ ਤੇ ਹੋ ਰਹੇ ਸ਼ਬਦੀ ਹਮਲਿਆਂ ਦਾ ਜਵਾਬ ਕਿਸੇ ਨੇ ਇੰਨੇ ਸਟੀਕ ਤਰੀਕੇ ਨਾਲ ਦਿੱਤਾ ਸੀ। ਇਹਦਾ ਪਹਿਲਾ ਅਸਰ ਮੇਰੇ ਤੇ ਉਹ ਹੋਇਆ ਸੀ ਜਿਹੜਾ ਇਕ ਰੋਜ ਕੁੱਟ ਦਾ ਨਿਸ਼ਾਨਾ ਬਣਨ ਵਾਲੇ ਸਕੂਲੀ ਬੱਚੇ ਤੇ ਹੁੰਦਾ ਹੈ ਜਦੋਂ ਇਕ ਅਧਿਆਪਕ ਆ ਕੇ ਕੁੱਟਣ ਵਾਲੇ ਬੱਚੇ ਨੂੰ ਸਬਕ ਸਿਖਾਉਂਦਾ ਹੈ।

ਦੂਜਾ ਅਸਰ ਉਸ ਕੈਸੇਟ ਦਾ ਇਹ ਹੋਇਆ ਕਿ ਮੈਨੂੰ ਸਿੱਖ ਦੇ ਕਿਰਦਾਰ ਬਾਰੇ ਸੇਧ ਮਿਲੀ ਤੇ ਨਾਲ ਹੀ ਸਿੱਖੀ ਨਾਲ ਸਬੰਧਤ ਮੁਦਿਆਂ ਤੇ ਤਰਕ ਨਾਲ ਗੱਲ ਕਰਨ ਦੀ ਚੇਟਕ ਲੱਗੀ। ਜਦੋਂ ਤਕ ਮੈਂ ਸਿੱਖ ਰਿਵਿਊ ਵਿਚ ੧੯੯੭ ਵਿਚ ਲਿਖਣਾ ਸ਼ੁਰੂ ਕੀਤਾ, ਉਦੋਂ ਤੱਕ ਸਿੱਖੀ ਬਾਰੇ ਜਾਣਕਾਰੀ ਜਾਂ ਤਾਂ ਮੇਰੇ ਮਾਪਿਆਂ ਕੋਲੋਂ ਆਈ ਸੀ ਤੇ ਜਾਂ ਫੇਰ ਪ੍ਰੋ ਦਰਸ਼ਨ ਸਿੰਘ ਦੀਆਂ ਕੈਸੇਟਾਂ ਵਿਚੋਂ। ਕਦੇ ਕਦਾਈਂ ਕੋਈ ਟਰੈਕਟ ਜਾਂ ਘਰ ਵਿਚ ਪਈ ਕੋਈ ਕਿਤਾਬ ਸਿਖੀ ਬਾਰੇ ਪੜ੍ਹ ਲਈ ਦੀ ਸੀ, ਪਰ ਤਰੀਕੇ ਨਾਲ ਸਿਖੀ ਬਾਰੇ ਜਾਣਕਾਰੀ ਤਕਰੀਬਨ ੧੯੯੬-੧੯੯੭ ਤੋਂ ਬਾਦ ਹੀ ਲੈਣੀ ਸ਼ੁਰੂ ਕੀਤੀ।

ਇਹ ਸਭ ਕੁਝ ਲਿਖਣ ਦਾ ਮਕਸਦ ਇਹ ਦੱਸਣਾ ਹੈ ਕਿ ਪ੍ਰੋ ਦਰਸ਼ਨ ਸਿੰਘ ਦੀ ਇੱਜਤ ਮੇਰੇ ਦਿਮਾਗ ਵਿਚ ਕਿਸ ਹੱਦ ਤੱਕ ਹੈ। ਅਕਾਲ ਤਖਤ ਨਾਲ ਸਬੰਧਤ ਉਹਨਾਂ ਦੀ ਜਿੰਨੀ ਵੀ ਨੁਕਤਾਚੀਨੀ ਜਾਂ ਨਿਖੇਧੀ ਵੱਖ-ਵੱਖ ਧਿਰਾਂ ਵਲੋਂ ਕੀਤੀ ਗਈ ਹੈ ਉਸ ਨਾਲ ਗੁਰਬਾਣੀ ਬਾਰੇ ਕੀਤੇ ਵਿਚਾਰਾਂ ਪ੍ਰਤੀ ਕਦੀ ਵੀ ਮੇਰੇ ਦਿਮਾਗ ਵਿਚ ਇਹ ਗੱਲ ਨਹੀਂ ਆਈ ਕਿ ਮੈਂ ਉਹਨਾਂ ਦੀਆਂ ਕੈਸੇਟਾਂ ਸੁਣਨੀਆਂ ਬੰਦ ਕਰ ਦੇਵਾਂ। ਸਗੋਂ ਜਦੋਂ ਰੇਡਿਓ ਵਿਰਸਾ ਐਨ ਜ਼ੈਡ ਅਪ੍ਰੈਲ ੨੦੧੩ ਵਿਚ ਸ਼ੁਰੂ ਹੋਇਆ ਤਾਂ ਉਸ ਵਿਚ ਅਸੀਂ ਲਗਾਤਾਰ ਪ੍ਰੋ ਸਾਹਿਬ ਦੀ ਕੀਤੀ ਜਪੁ ਜੀ, ਬਾਰਹ ਮਾਹਾ ਅਤੇ ਰਹਿਰਾਸ ਸਾਹਿਬ ਦੀ ਵਿਆਖਿਆ ਰੋਜਾਨਾ ਸਵੇਰੇ, ਦੁਪਹਿਰੇ ਅਤੇ ਸ਼ਾਮ ਨੂੰ ਇੱਕ-ਇੱਕ ਘੰਟਾ ਲਗਾਤਾਰ ਚਲਾਉਂਦੇ ਰਹੇ। ਜਦੋਂ ਲੜੀ ਖਤਮ ਹੋਣੀ ਤਾਂ ਦੁਬਾਰਾ ਸ਼ੁਰੂ ਕਰ ਦੇਣੀ। ਅਜੇ ਵੀ ਰਹਿਰਾਸ ਸਾਹਿਬ ਅਤੇ ਜਪੁ ਜੀ ਦੀ ਵਿਆਖਿਆ ਲੜੀਵਾਰ ਰੋਜ ਇਕ ਇਕ ਘੰਟਾ ਚਲਦੀ ਹੈ।

ਇਸਦੇ ਨਾਲ ਹੀ ਇਹ ਵੀ ਦੱਸਣਾ ਬਣਦਾ ਹੈ ਕਿ ਰੇਡਿਓ ਵਿਰਸਾ ਐਨ ਜ਼ੈਡ ਤੇ ਰੋਜਾਨਾ ਭਾਈ ਪੰਥਪ੍ਰੀਤ ਸਿੰਘ ਦਾ ਸਹਿਜ ਪਾਠ ਅਤੇ ਕਥਾ ਵੀ ਲੜੀਵਾਰ ਚਲਦੀ ਹੈ। ਪ੍ਰੋ ਸਰਬਜੀਤ ਸਿੰਘ ਧੂੰਦਾ, ਪ੍ਰਿੰ ਗੁਰਬਚਨ ਸਿੰਘ ਪੰਨਵਾ ਅਤੇ ਪ੍ਰੋ ਇੰਦਰ ਸਿੰਘ ਘੱਗਾ ਦੀ ਕਥਾ ਵੀ ਲੜੀਵਾਰ ਚਲਦੀ ਹੈ। ਇਹਨਾਂ ਤੋਂ ਇਲਾਵਾ ਵੀਰ ਭੁਪਿੰਦਰ ਸਿੰਘ, ਪ੍ਰੋ ਸੁਖਵਿੰਦਰ ਸਿੰਘ ਦਦੇਹਰ ਅਤੇ ਗਿਆਨੀ ਲਖਵੀਰ ਸਿੰਘ ਦੀ ਕਥਾ ਵੀ ਲੜੀਵਾਰ ਸਮੇਂ ਸਮੇਂ ਇਸ ਰੇਡਿਓ ਸਟੇਸ਼ਨ ਤੋਂ ਸੰਗਤਾਂ ਤੱਕ ਪਹੁੰਚਾਈ ਜਾਂਦੀ ਹੈ। ਸਾਡੇ ਪ੍ਰੋਗਰਾਮਾਂ ਦੀ ਰੂਪਰੇਖਾ ਮੁਤਾਬਿਕ ਇਕ ਘੰਟਾ ਕਥਾ, ਫਿਰ ਇਕ ਘੰਟਾ ਕੀਰਤਨ, ਫਿਰ ਇਕ ਘੰਟਾ ਕਥਾ ਇਸ ਤਰਾਂ ਸਾਰਾ ਦਿਨ ਹਰ ਰੋਜ ਚਲਦੇ ਹਨ।

ਇਹ ਸਭ ਦਸਣਾ ਇਸ ਲਈ ਜਰੂਰੀ ਹੋ ਗਿਆ ਕਿਉਂਕਿ ਤੁਸੀਂ ਇਸ ਰੇਡਿਓ ਸਟੇਸ਼ਨ ਨੂੰ “ਭੜਾਸ-ਕੱਢ ਰੇਡਿਓ” ਦਾ ਨਾਮ ਦੇ ਰਹੇ ਹੋ। ਜਦੋਂ ਰਣਜੋਧ ਸਿੰਘ ਹੋਰਾਂ ਨੇ ਇਹ ਸ਼ਬਦ ਪਹਿਲੀ ਵਾਰ ਵੋਟ-ਚੋਰਾਂ, ਧਾਂਧਲੀਬਾਜਾਂ, ਲਚਰਤਾ ਫੈਲਾਉਣ ਵਾਲਿਆਂ ਅਤੇ ਕਾਮਰੇਡਾਂ ਦੇ ਟੋਲੇ ਵਿਚ ਬੈਠ ਕੇ ਸਾਡੇ ਰੇਡਿਓ ਲਈ ਵਰਤੇ ਸਨ ਤਾਂ ਸਾਨੂੰ ਹਾਸਾ ਹੀ ਆਇਆ ਸੀ – ਕਿਉਂਕਿ ਸਾਰਿਆਂ ਨੂੰ ਸਾਫ ਸੀ ਕਿ ਰਣਜੋਧ ਸਿੰਘ ਵਿਚਾਰੇ ਆਪਣੀ ਭੜਾਸ ਕੱਢ ਰਹੇ ਹਨ। ਸਾਨੂੰ ਇਹ ਵੀ ਸਾਫ ਸੀ ਕਿ ਆਪਣੇ ਆਪ ਨੂੰ ਪ੍ਰੋ ਦਰਸ਼ਨ ਸਿੰਘ ਦਾ ਸਮਰਥਕ ਤੇ ਸਾਥੀ ਕਹਿਣ ਵਾਲੇ ਰਣਜੋਧ ਸਿੰਘ (ਜਿਹੜੇ ਪਿਠ ਪਿਛੇ ਉਹਨਾਂ ਦੀ ਬਦਖੋਈ ਕਰਨ ਦਾ ਕੋਈ ਮੌਕਾ ਜਾਣ ਨਹੀਂ ਸਨ ਦੇਂਦੇ) ਜਦੋਂ ਉਸ ਰੇਡਿਓ ਸਟੇਸ਼ਨ ਨੂੰ “ਭੜਾਸ-ਕੱਢ ਰੇਡਿਓ” ਗਰਦਾਨ ਰਹੇ ਸਨ ਜਿਸ ਤੇ ਉਹਨਾਂ ਦਿਨਾਂ ਵਿਚ ਚਾਰ ਘੰਟੇ ਰੋਜਾਨਾ ਪ੍ਰੋ ਦਰਸ਼ਨ ਸਿੰਘ ਦੇ ਕਥਾ-ਵਿਚਾਰ ਪ੍ਰਸਾਰਿਤ ਹੁੰਦੇ ਸਨ, ਤਾਂ ਉਹ ਪ੍ਰੋ ਸਾਹਿਬ ਅਤੇ ਉਹਨਾਂ ਦੇ ਸਮਰਥਕਾਂ ਸਾਹਮਣੇ ਆਪਣੇ ਆਪ ਨੂੰ ਨੰਗਾ ਹੀ ਕਰ ਰਹੇ ਸਨ।

ਹੁਣ ਹੈਰਾਨੀ ਸਾਨੂੰ ਇਸ ਗੱਲ ਦੀ ਹੈ ਕਿ ਜਿਹਨਾਂ ਸੱਜਣਾਂ ਨੂੰ ਅਸੀਂ ਪ੍ਰੋ ਸਾਹਿਬ ਦੇ ਅਸਲੀ ਸਮਰਥਕ ਸਮਝਦੇ ਸਾਂ (ਜਿਹਨਾਂ ਵਿਚ ਬਖਸ਼ੀਸ਼ ਸਿੰਘ ਅਤੇ ਪ੍ਰਭਦੀਪ ਸਿੰਘ ਤੁਹਾਡਾ ਨਾਮ ਆਪਣੇ ਆਪਣੇ ਗਰੁਪ ਦੇ ਜਥੇਦਾਰਾਂ ਵਜੋਂ ਲੈਣਾ ਬਣਦਾ ਹੈ), ਉਹਨਾਂ ਵਲੋਂ ਹੀ ਰਣਜੋਧ ਸਿੰਘ ਹੋਰਾਂ ਵਲੋਂ ਆਪਣੀ ਭੜਾਸ ਕੱਢਣ ਲਈ ਘੜਿਆ ਨਾਮ ਉਸ ਰੇਡਿਓ ਸਟੇਸ਼ਨ ਲਈ ਵਰਤਿਆ ਜਾ ਰਿਹਾ ਹੈ ਜਿਸਤੇ ੨੪ ਘੰਟਿਆਂ ਵਿਚੋਂ ੨੧ ਘੰਟੇ ਗੁਰਬਾਣੀ ਕੀਰਤਨ ਅਤੇ ਗੁਰਬਾਣੀ ਕਥਾ ਪ੍ਰਸਾਰਿਤ ਹੁੰਦੀ ਹੈ ਅਤੇ ਬਾਕੀ ਤਿੰਨ ਘੰਟੇ ਸਿੱਖ ਇਤਿਹਾਸ ਅਤੇ ਸਿੱਖ ਚਲੰਤ ਮਾਮਲਿਆਂ ਤੇ ਵਿਚਾਰਾਂ ਹੁੰਦੀਆਂ ਹਨ। ਇਸ ੨੪ ਘੰਟੇ ਦੇ ਪ੍ਰੋਗਰਾਮ ਪਿਛੇ ਸੋਚ ਉਹ ਹੈ ਜਿਹੜੀ ਪ੍ਰੋ ਸਾਹਿਬ ਵਰਗੇ ਪ੍ਰਚਾਰਕਾਂ ਦੇ ਵਿਚਾਰਾਂ ਨੇ ਘੜੀ ਹੈ।

ਇਸ ਸਾਰੇ ਤੋਂ ਕੀ ਮੇਰਾ ਇਹ ਸੋਚਣਾ ਗਲਤ ਹੈ ਕਿ ਜਿਹੜੇ ਬੰਦੇ ਆਪਣੇ ਆਪ ਨੂੰ ਪ੍ਰੋ ਸਾਹਿਬ ਦਾ ਜਾਂ ਸਿਖੀ ਦਾ ਸਮਰਥਕ ਜਤਲਾਉਂਦੇ ਹਨ, ਅਸਲ ਵਿਚ ਆਪਣੀ ਸਵਾਰਥ-ਪੂਰਤੀ ਅਤੇ ਹਉਮੈ ਲਈ ਗੁਰਬਾਣੀ ਕੀਰਤਨ ਅਤੇ ਗੁਰਬਾਣੀ ਵਿਚਾਰਾਂ ਨੂੰ ਗਾਲਾਂ ਕੱਢਣ ਤੋਂ ਵੀ ਨਹੀਂ ਝਕਦੇ?

ਇਸ ਵਿਚੋਂ ਹੀ ਦੂਜਾ ਵਿਚਾਰ ਜਿਹੜਾ ਇਸ ਖੁਲ੍ਹੀ ਚਿਠੀ ਰਾਹੀਂ ਸਾਂਝਾ ਕਰਨਾ ਲੋਚਦਾ ਹਾਂ, ਉਹ ਇਹ ਹੈ ਕਿ ਮੈਂ ਜਿਨਾਂ “ਪ੍ਰੋ ਸਰਬਜੀਤ ਸਿੰਘ ਧੂੰਦਾ ਦਾ ਸਮਰਥਕ” ਹਾਂ ਉਨਾਂ ਹੀ “ਪ੍ਰੋ ਦਰਸ਼ਨ ਸਿੰਘ ਖਾਲਸਾ ਦਾ ਸਮਰਥਕ” ਹਾਂ ਅਤੇ ਉਨਾਂ ਹੀ ਪ੍ਰਿੰ ਗੁਰਬਚਨ ਸਿੰਘ ਪੰਨਵਾਂ, ਪ੍ਰੋ ਸੁਖਵਿੰਦਰ ਸਿੰਘ ਦਦੇਹਰ, ਪ੍ਰੋ ਬ੍ਰਹਮਜੀਤ ਸਿੰਘ, ਪ੍ਰੋ ਇੰਦਰ ਸਿੰਘ ਘੱਗਾ, ਭਾਈ ਗੁਰਜੰਟ ਸਿੰਘ ਰੂਪੋਵਾਲੀ, ਗਿਆਨੀ ਲਖਵੀਰ ਸਿੰਘ ਅਤੇ ਅਜਿਹੇ ਹੀ ਉਹਨਾਂ ਸਾਰੇ ਗੁਰਮੁਖ ਸਿੰਘਾਂ-ਸਿੰਘਣੀਆਂ ਦਾ ਸਮਰਥਕ ਹਾਂ ਜਿਹੜੇ ਗੁਰਬਾਣੀ ਦੀ ਸਹੀ ਵਿਆਖਿਆ ਰਾਹੀਂ ਸਾਡੀ ਕੌਮ ਦੀ ਗੁਰਮਤਿ ਦੀ ਅਨਪੜ੍ਹਤਾ ਦੂਰ ਕਰ ਰਹੇ ਹਨ।

ਹੁਣ ਸਚਾਈ ਇਹ ਹੈ ਕਿ ਨਾ ਮੈਨੂੰ ਧੂੰਦਾ ਜੀ ਨੇ ਕੋਈ ਸਰਟੀਫਿਕੇਟ ਦਿੱਤਾ ਹੈ ਆਪਣੇ ਸਮਰਥਕ ਹੋਣ ਦਾ ਤੇ ਨਾ ਪ੍ਰੋ ਦਰਸ਼ਨ ਸਿੰਘ ਨੇ। ਗੱਲ ਕੀ ਕਿ ਨਾ ਕਦੇ ਕਿਸੇ ਕੀਰਤਨਕਾਰ ਨੇ ਤੇ ਨਾ ਕਦੀ ਕਿਸੇ ਕਥਾਕਾਰ ਨੇ ਕਿਸੇ ਨੂੰ “ਮੇਰਾ ਸਮਰਥਕ” ਦਾ ਸਰਟੀਫਿਕੇਟ ਜਾਰੀ ਕੀਤਾ ਹੈ। ਸਮਰਥਕ ਤੇ ਮੈਂ ਓਬਾਮਾ ਦਾ ਵੀ ਕਦੇ ਹੁੰਦਾ ਸੀ ਤੇ ਬਿਲ ਕਲਿੰਟਨ ਦਾ ਅੱਜ ਵੀ ਹਾਂ। ਵਿਰੋਧੀ ਮੈਂ ਛੋਟੇ ਬੁੱਸ਼ ਦਾ ਉਸ ਦਿਨ ਤੋਂ ਹਾਂ ਜਿਸ ਦਿਨ ਸੁਪਰੀਮ ਕੋਰਟ ਨੇ ਉਸਨੂੰ ਬੜੀਆਂ ਕਮਜੋਰ ਦਲੀਲਾਂ ਤੇ ਅਮਰੀਕਾ ਦਾ ਰਾਸ਼ਟਰਪਤੀ ਥਾਪ ਦਿੱਤਾ ਸੀ। ਤੇ ਜਦੋਂ ਉਸ ਨੇ ਇਰਾਕ ਤੇ ਹਮਲਾ ਕੀਤਾ, ਮੈਂ ਕਈ ਥਾਵਾਂ ਤੇ (ਜਿਵੇਂ ਯੂਨੀਵਰਸਿਟੀ ਵਿਚ ਹੁੰਦੀਆਂ ਵਿਚਾਰਾਂ ਦੌਰਾਨ, ਜਾਂ ਫਿਰ ਯਾਹੂ-ਗਰੁਪ ਵਿਚ) ਉਸਨੂੰ ਨਾ ਸਿਰਫ ਆਪਣੇ ਗੁੱਸੇ ਦਾ ਨਿਸ਼ਾਨਾ ਸ਼ਬਦੀ ਤੀਰਾਂ ਰਾਹੀਂ ਬਣਾਇਆ ਬਲਕਿ ਕਈ ਤਰਾਂ ਦੀਆਂ ਨਸੀਹਤਾਂ ਵੀ ਦੇ ਮਾਰੀਆਂ। ਪਰ ਉਹਨੂੰ ਕੋਈ ਫਰਕ ਪਿਆ? ਨਹੀਂ। ਕੀ ਉਹਨੇ ਮੈਨੂੰ ਆਪਣਾ ਦੁਸ਼ਮਣ ਕਰਾਰ ਦੇ ਦਿੱਤਾ? ਨਹੀਂ। ਕੀ ਅਲ ਗੋਰ ਨੇ ਬੁਸ਼ ਦੀ ਮੁਖਾਲਫਤ ਕਰਨ ਕਰਕੇ ਮੈਨੂੰ ਆਪਣਾ ਸਮਰਥਕ ਹੋਣ ਦਾ ਖਿਤਾਬ ਦਿੱਤਾ? ਨਹੀਂ।

ਇਹ ਹਨ ਉਹ ਉਦਾਹਰਣਾਂ ਜਿਹੜੀਆਂ ਬੋਲਣ ਦੀ ਅਜਾਦੀ ਕਿਵੇਂ ਮਾਣੀ ਦੀ ਹੈ ਦਾ ਸਬਕ ਸਾਨੂੰ ਦਿੰਦੀਆਂ ਹਨ – ਕਿ ਨਾ ਸਿਰਫ “ਮੇਰੇ ਸਮਰਥਕਾਂ ਨੂੰ ਬੋਲਣ ਦੀ ਅਜਾਦੀ ਹੈ” ਬਲਕਿ “ਮੇਰੇ ਦੁਸ਼ਮਣਾਂ ਨੂੰ ਵੀ ਬੋਲਣ ਦੀ ਅਜਾਦੀ ਹੈ”। ਜਿਵੇਂ ਪਹਿਲਾਂ ਗੁਰੂ ਨਾਨਕ ਪਾਤਿਸ਼ਾਹ ਨੇ ਅਤੇ ਬਾਦ ਵਿਚ ਗੁਰੂ ਅੰਗਦ ਪਾਤਿਸ਼ਾਹ ਨੇ ਸ੍ਰੀ ਚੰਦ ਦੀ ਬੋਲਣ ਦੀ ਅਜਾਦੀ ਦਾ, ਆਪਣਾ ਫੈਸਲਾ ਆਪ ਕਰਣ ਦੀ ਅਜਾਦੀ ਦਾ, ਸਤਿਕਾਰ ਕੀਤਾ, ਉਸ ਤੋਂ ਅੱਜ ਅਸੀਂ ਜਾਪਦਾ ਹੈ ਕਿ ਸਬਕ ਲੈਣ ਤੋਂ ਅਸਮਰਥ ਜਿਹੇ ਹੋ ਗਏ ਹਾਂ। ਬਜਾਏ ਇਸਦੇ ਕਿ ਜੇ ਕਿਤੇ ਵਿਚਾਰਾਂ ਦਾ ਮੇਲ ਨਹੀਂ ਹੋ ਰਿਹਾ ਤਾਂ ਉਸ ਨਾਲ ਕੌਮ ਵਿਚ ਵਿਚਾਰ-ਵਟਾਂਦਰੇ ਦਾ ਦੌਰ ਚੱਲੇ, ਜਿਸ ਨਾਲ ਦੋਹਾਂ ਧਿਰਾਂ ਦੇ ਵਿਚਾਰਾਂ ਦੇ ਨੀਂਹ ਪੱਥਰਾਂ ਦੀ ਨਿਸ਼ਾਨਦੇਹੀ ਹੋ ਸਕੇ ਤਾਂ ਕਿ ਹਰ ਬੰਦਾ ਸੋਚ ਕੇ ਤੇ ਸਮਝ ਕੇ ਕਿਸੇ ਵਿਚਾਰ ਦਾ ਸਮਰਥਕ ਜਾਂ ਵਿਰੋਧੀ ਬਣੇ, ਅੱਜ ਹੋ ਇਹ ਰਿਹਾ ਹੈ ਕਿ ਵੇਖਾ-ਵੇਖੀ ਜਾਂ ਧੜੇਬਾਜੀ ਤਹਿਤ ਜਾਂ ਆਪਣੇ ਸਵਾਰਥਾਂ ਦੀ ਪੂਰਤੀ ਲਈ ਗੁਰਮਤਿ ਦੀ ਰਹਿਣੀ-ਬਹਿਣੀ ਤੋਂ ਮੁਨਕਰ ਲੋਕ ਆਪਣੇ ਆਪ ਨੂੰ ਪ੍ਰੋ ਦਰਸ਼ਨ ਸਿੰਘ ਦੇ ਸਮਰਥਕ ਪ੍ਰਚਾਰ ਰਹੇ ਹਨ। ਅਤੇ ਪ੍ਰੋ ਦਰਸ਼ਨ ਸਿੰਘ ਦੇ ਸਮਰਥਕ ਹੋਣ ਦਾ ਫਰਜ ਉਹ ਇਹ ਸਮਝਦੇ ਜਾਪਦੇ ਹਨ ਕਿ ਧੂੰਦਾ ਜੀ ਦਾ ਵਿਰੋਧ ਕਰਣਾ ਹੈ।

ਇਥੇ ਕਿਰਪਾਲ ਸਿੰਘ ਬਠਿੰਡਾ ਦਾ ਨਾਮ ਲੈਣਾ ਵੀ ਬਣਦਾ ਹੈ। ਉਹਨਾਂ ਨੇ ਜਿਹੜਾ ੧੪ ਅਕਤੂਬਰ ਨੂੰ ਖਾਲਸਾ ਨਿਊਜ਼ ਵਿਚ ਲੇਖ ਲਿਖਿਆ ਹੈ ਉਸ ਤੋਂ ਇਕ ਗੱਲ ਉਹਨਾਂ ਦੇ ਆਪਣੇ ਸ਼ਬਦਾਂ ਵਿਚ ਹੀ ਸਾਬਿਤ ਹੋ ਜਾਂਦੀ ਹੈ – ਕਿ ਬਿਨਾਂ ਮੰਗੀ ਸਲਾਹ ਦੇਣ ਦੀ ਨਾ ਸਿਰਫ ਉਹਨਾਂ ਨੂੰ ਆਦਤ ਹੈ ਬਲਕਿ ਉਹ ਇਨਾਂ ਇਸ਼ਾਰਾ ਸਮਝਣ ਦੇ ਵੀ ਅਸਮਰਥ ਹਨ ਕਿ ਉਹਨਾਂ ਦੀ ਬਿਨਾਂ ਮੰਗੀ ਸਲਾਹ ਦਾ ਸਵਾਗਤ ਨਹੀਂ ਹੈ, ਜਾਂ ਜਿਸਨੂੰ ਉਹਨਾਂ ਇਹ ਬਿਨਾਂ ਮੰਗੀ ਸਲਾਹ ਦਿੱਤੀ ਹੈ ਉਸਨੇ ਇਸਦਾ ਬੁਰਾ ਮਨਾਇਆ ਹੈ। ਉਹਨਾਂ ਦੇ ਆਪਣੇ ਲੇਖ ਤੋਂ ਹੀ ਜਾਹਰ ਹੈ ਕਿ ਪ੍ਰੋ ਦਰਸ਼ਨ ਸਿੰਘ, ਪ੍ਰਿੰ ਗਰਬਚਨ ਸਿੰਘ ਪੰਨਵਾ ਅਤੇ ਪ੍ਰੋ ਸਰਬਜੀਤ ਸਿੰਘ ਧੂੰਦਾ – ਸਾਰਿਆਂ ਨੇ ਹੀ ਕਿਰਪਾਲ ਸਿੰਘ ਬਠਿੰਡਾ ਦੀਆਂ ਬਿਨਾਂ ਮੰਗੀਆਂ ਸਲਾਹਾਂ ਦਾ ਬੁਰਾ ਮਨਾਇਆ ਤੇ ਉਹਨਾਂ ਨੂੰ ਤਰੀਕੇ ਨਾਲ ਟਾਲਣ ਦੀ ਕੋਸ਼ਿਸ਼ ਕੀਤੀ। ਪਰ ਹੈਰਾਨੀ ਇਸ ਗੱਲ ਦੀ ਕਿ ਬਜਾਇ ਇਸ਼ਾਰਾ ਸਮਝਣ ਦੇ, ਬਠਿੰਡਾ ਹੋਰੀਂ ਫੋਨ ਕਰ ਕਰ ਕੇ ਪੁਛਣ ਦੀ ਹਿਮਾਕਤ ਕਰਨੋਂ ਵੀ ਨਹੀਂ ਝਕੇ ਕਿ ਉਹਨਾਂ ਦੀ ਬਿਨਾਂ ਮੰਗੀ ਸਲਾਹ ਤੇ ਅਮਲ ਹੋਇਆ ਕਿ ਨਹੀਂ!

ਇਸ ਮੌਕੇ ਆਪਣੇ ਵਲੋਂ ਇਕ ਗੱਲ ਮੈਂ ਕਰ ਸਕਦਾ ਹਾਂ ਕਿ ਰੇਡਿਓ ਅਤੇ ਗੁਰਦੁਆਰੇ ਨਾਲ ਸਬੰਧਤ ਕਿਸੇ ਵੀ ਵਿਅਕਤੀ ਨੇ ਕਦੇ ਵੀ ਧੂੰਦਾ ਜੀ ਨੂੰ ਬਿਨਾਂ ਮੰਗੀ ਸਲਾਹ ਨਹੀਂ ਦਿੱਤੀ ਤੇ ਨਾ ਕਦੇ ਪ੍ਰੋ ਦਰਸ਼ਨ ਸਿੰਘ ਨੂੰ। ਤੇ ਮੈਨੂੰ ਇਹ ਵੀ ਯਕੀਨ ਹੈ ਕਿ ਤੁਸੀਂ ਵੀ ਕਦੇ ਪ੍ਰੋ ਦਰਸ਼ਨ ਸਿੰਘ ਨੂੰ ਬਿਨਾਂ ਮੰਗੀ ਸਲਾਹ ਨਹੀਂ ਦਿੱਤੀ ਹੋਣੀ। ਕਿਰਪਾ ਕਰੋ ਕਿ ਜਿਹੜਾ ਸਤਿਕਾਰ ਬਿਨਾਂ ਮੰਗੀ ਸਲਾਹ ਨਾ ਦੇ ਕੇ ਤੁਸੀਂ ਪ੍ਰੋ ਦਰਸ਼ਨ ਸਿੰਘ ਦਾ ਕਰਦੇ ਹੋ ਉਹੀ ਪ੍ਰੋ ਸਰਬਜੀਤ ਸਿੰਘ ਧੂੰਦਾ ਦਾ ਅਤੇ ਹੋਰ ਗੁਰਮਤਿ ਦੇ ਧਾਰਣੀ ਲੋਕਾਂ ਦਾ ਕਰਣ ਬਾਰੇ ਸੋਚੋ।

ਸਾਡਾ ਏਕਾ ਇਸ ਤਰਾਂ ਦਾ ਹੋਣਾ ਚਾਹੀਦਾ ਹੈ ਜਿਹੜਾ ਇਕ ਰਾਹ ਦੇ ਪਾਂਧੀਆਂ ਦਾ ਹੁੰਦਾ ਹੈ। ਇਸੇ ਕਰਕੇ ਗੁਰੂ ਨੇ ਸਾਨੂੰ ਨਾਮ ਵੀ “ਪੰਥ” (ਯਾਨਿ “ਰਾਹ” “ਪੰਧ”) ਦਿੱਤਾ। ਕੀ ਕੋਈ ਉਨਾਂ ਬੰਦਿਆਂ ਨੂੰ ਸਿਆਣਾ ਕਹੇਗਾ ਜਿਹੜੇ ਇਸ ਕਰਕੇ ਕਿਸੇ ਨੂੰ “ਵਿਕਿਆ”, “ਡਰਪੋਕ” ਆਦਿ ਗਰਦਾਨ ਦੇਣ ਕਿਉਂਕਿ ਉਹ ਰਾਹ ਵਿਚ ਉਸ ਸਟਾਪ ਤੇ ਨਹੀਂ ਰੁਕਿਆ ਜਿਥੇ ਉਹ ਬੰਦੇ ਰੁਕੇ ਸਨ? ਜਾਂ ਇਸ ਕਰਕੇ ਕਿਸੇ ਨੂੰ ਆਪਣਾ ਦੁਸ਼ਮਣ ਮੰਨ ਲੈਣ ਕਿਉਂਕਿ ਉਹਨੇ “ਖੱਬੇ” ਮੁੜਣ ਦੀ ਬਜਾਏ “ਸਿੱਧੇ” ਜਾਣ ਦਾ ਫੈਸਲਾ ਲੈ ਲਿਆ ਸੀ?

ਮੈਂ ਆਸ ਕਰਦਾ ਹਾਂ ਕਿ ਤੁਸੀਂ ਇਸ ਚਿਠੀ ਨੂੰ ਵਿਚਾਰ ਕੇ ਇਸ ਦਾ ਜਵਾਬ ਦੇਣ ਦੀ ਖੇਚਲ ਕਰੋਗੇ। ਜਵਾਬ ਦੋ ਤਰਾਂ ਦੇ ਹੋ ਸਕਦੇ ਹਨ – ਸ਼ਬਦੀ ਜਾਂ ਅਮਲੀ। ਦੋਵਾਂ ਵਿਚੋ ਕੋਈ ਵੀ ਤਰੀਕਾ ਤੁਸੀਂ ਵਰਤੋ, ਜਵਾਬ ਦਾ ਸਤਿਕਾਰ ਹੋਵੇਗਾ।

ਧੰਨਵਾਦ ਸਹਿਤ,

ਵਰਪਾਲ ਸਿੰਘ
ਡਾਇਰੈਕਟਰ (ਪ੍ਰੋਗਰਾਮਿੰਗ)
ਰੇਡਿਓ ਵਿਰਸਾ ਐਨ ਜ਼ੈਡ

Advertisements

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out / Change )

Twitter picture

You are commenting using your Twitter account. Log Out / Change )

Facebook photo

You are commenting using your Facebook account. Log Out / Change )

Google+ photo

You are commenting using your Google+ account. Log Out / Change )

Connecting to %s