Home

ਮਿਤੀ: 6 ਸਿਤੰਬਰ 2008

ਵਾਹਿਗੁਰੂ ਜੀ ਕਾ ਖਾਲਸਾ

ਵਾਹਿਗੁਰੂ ਜੀ ਕੀ ਫਤਿਹ

ਸਿਖ ਕਾਊਂਸਲ ਆਫ ਨਿਊਜ਼ੀਲੈਂਡ ਦੇ ਕਈ ਮੈਂਬਰਾਂ ਨੂੰ ਸ. ਮਨਪ੍ਰੀਤ ਸਿੰਘ ਦੇ ਦਸਤਖਤਾਂ ਵਾਲੀ ਚਿੱਠੀ ਪਿਛਲੇ ਦਿਨੀਂ ਡਾਕ ਰਾਹੀਂ ਪ੍ਰਾਪਤ ਹੋਈਇਸ ਚਿੱਠੀ ਵਿਚ ਕਈ ਅਜਿਹੀਆਂ ਗੱਲਾਂ ਕਹੀਆਂ ਗਈਆਂ ਹਨ ਜੋ ਅਸਲੀਅਤ ਤੋਂ ਭਿੰਨ ਹਨਅਸੀਂ ਕ੍ਰਮਵਾਰ ਇਨ੍ਹਾਂ ਦਾ ਖੁਲਾਸਾ ਆਮ ਸੰਗਤ ਦੀ ਜਾਣਕਾਰੀ ਲਈ ਹੇਠ ਕਰ ਰਹੇ ਹਾਂ:

1. ਸਿਖ ਕਾਊਂਸਲ ਆਫ ਨਿਊਜ਼ੀਲੈਂਡ 26 ਸਿਤੰਬਰ 2007 ਨੂੰ ਰਜਿਸਟਰ ਕੀਤੀ ਗਈ ਅਤੇ ਨਿਊਜ਼ੀਲੈਂਡ ਦੀ ਸਾਰੀ ਸੰਗਤ ਨੂੰ ਇਹ ਖੁੱਲ੍ਹਾ ਸੱਦਾ ਦਿੱਤਾ ਗਿਆ ਕਿ ਇਸ ਦੇ ਮੈਂਬਰ ਬਣ ਕੇ ਕੌਮ ਦੇ ਭਵਿੱਖ ਲਈ ਰੱਲ ਕੇ ਕੰਮ ਕਰੀਏਪਹਿਲੇ ਦਿਨ ਤੋਂ ਹੀ ਅਜੀਤ ਸਿੰਘ ਰੰਧਾਵਾ, ਦਲਜੀਤ ਸਿੰਘ ਅਤੇ ਮਨਪ੍ਰੀਤ ਸਿੰਘ ਨੇ ਸਿੱਖ ਕਾਊਂਸਲ ਦੀ ਮੁਖਾਲਫ਼ਤ ਸ਼ੁਰੂ ਕਰ ਦਿੱਤੀਇਹ ਮੁਖਾਲਫ਼ਤ ਕਿਸ ਤਰੀਕੇ ਨਾਲ ਕੀਤੀ ਗਈ ਇਸ ਦਾ ਅੰਦਾਜਾ ਆਪ ਕੁੱਝ ਉਦਾਹਰਣਾਂ ਤੋਂ ਲਾ ਸਕਦੇ ਹੋ – ਅਜੀਤ ਸਿੰਘ ਰੰਧਾਵਾ ਦਾ ਪੰਜ ਸਿੰਘਾਂ ਦੀ ਕਾਊਂਸਲ ਬਾਰੇ ਆਮ ਨੂੰ ਕਥਨ ਸੀ, “ਸਾਡੇ ਉੱਤੇ ਪੰਜ ਛੱਪਰ ਜਿਹੇ ਲਿਆ ਕੇ ਬਿਠਾ ਦੇਣੇ ਆਦਲਜੀਤ ਸਿੰਘ ਨੇ ਅਖਬਾਰ ਵਿਚ ਬਿਆਨ ਦਿੱਤਾ, “ਸਿੱਖ ਕਾਊਂਸਲ ਤਾਂ ਪਾਣੀ ਵਿਚ ਮਧਾਣੀ ਹੈਮਨਪ੍ਰੀਤ ਸਿੰਘ ਨੇ ਨਿਊਜ਼ੀਲੈਂਡ ਸਿੱਖ ਸੁਸਾਇਟੀ ਦੀ ਆਪਣੀ ਪ੍ਰਧਾਨਗੀ ਦੀ ਦੁਰਵਰਤੋਂ ਕਰਦਿਆਂ ਆਪਣੀ ਨਵੰਬਰ 2007 ਦੀ ਮੀਟਿੰਗ ਵਿਚ ਸਿੱਖ ਕਾਊਂਸਲ ਦੇ ਪ੍ਰਧਾਨ ਅਤੇ ਸਕੱਤਰ ਤੇ ਝੂਠੇ ਦੂਸ਼ਣ ਲਾਏ ਕਿ ਸਿੱਖ ਕਾਊਂਸਲ ਗੁਰਦੁਆਰਿਆਂ ਦੇ ਖਿਲਾਫ਼ ਬੋਲਦੀ ਹੈਇਹ ਕੇਵਲ ਕੁੱਝ ਕੁ ਉਦਾਹਰਣਾਂ ਹੀ ਹਨ ਜੋ ਦਰਸਾਉਂਦੀਆਂ ਹਨ ਕਿ ਇਹ ਤਿਕੜੀ ਮੁੱਢ ਤੋਂ ਹੀ ਸਿੱਖ ਕਾਊਂਸਲ ਨੂੰ ਢਾਹ ਲਾਉਣ ਦੀ ਚਾਹਵਾਨ ਰਹੀ ਹੈ

2. ਇਸ ਵਿਚ ਜੋ ਸੱਭ ਤੋਂ ਅਸਚਰਜ ਵਾਲੀ ਗੱਲ ਹੈ ਉਹ ਇਹ ਹੈ ਕਿ ਆਮ ਸੰਗਤ ਵਿਚ ਇਹ ਗੱਲ ਮਸ਼ਹੂਰ ਹੈ ਕਿ ਅਜੀਤ ਸਿੰਘ ਰੰਧਾਵਾ ਪੰਜਾਬ ਵਿਚਲੀ ਖਾੜਕੂ ਲਹਿਰ ਦਾ ਸ਼ੁਰੂ ਤੋਂ ਹੀ ਵਿਰੋਧੀ ਰਿਹਾ ਹੈ ਅਤੇ ਕਾਂਗਰਸ ਪਾਰਟੀ ਵਲੋਂ (ਜਾਂ ਉਸ ਦੀ ਹਮਾਇਤ ਨਾਲ) ਆਪਣੇ ਪਿੰਡ ਰੰਧਾਵਾ ਮਸੰਦਾਂ ਦਾ ਸਰਪੰਚ ਵੀ ਰਿਹਾ ਹੈਇਸ ਦੇ ਉਲਟ ਮਨਪ੍ਰੀਤ ਸਿੰਘ ਤੇ ਦਲਜੀਤ ਸਿੰਘ ਆਪਣੇ ਆਪ ਨੂੰ ਖਾੜਕੂ ਅਖਵਾਉਂਦੇ ਹਨ ਤੇ ਸ਼ਹੀਦਾਂ ਦੇ ਪਰਿਵਾਰਾਂ ਦੇ ਹਮਾਇਤੀ ਦਸਦੇ ਹਨਅਸਲੀਅਤ ਵਿਚ ਇਸ ਤਿਕੜੀ ਵਿਚ ਕੋਈ ਮੱਤ-ਭੇਦ ਕਦੇ ਵੀ ਨਹੀਂ ਰਿਹਾਸਗੋਂ ਅਜੀਤ ਸਿੰਘ ਰੰਧਾਵਾ ਦਾ ਇਕ ਵੱਡਾ ਰੋਲ ਰਿਹਾ ਹੈ ਦਲਜੀਤ ਸਿੰਘ/ਮਨਪ੍ਰੀਤ ਸਿੰਘ ਨੂੰ ਪਹਿਲਾਂ ਉਟਾਹੁਹੂ ਗੁਰਦੁਆਰਾ ਸਾਹਿਬ ਤੇ ਅਤੇ ਫਿਰ ਟਾਕਾਨੀਨੀ ਗੁਰਦੁਆਰਾ ਸਾਹਿਬ ਤੇ ਕਾਬਜ ਕਰਣ ਦਾਹੁਣ ਸਵਾਲ ਇਹ ਉੱਠਦਾ ਹੈ ਕਿ ਰੰਧਾਵਾ ਸਾਹਿਬ ਨੇ ਆਪਣੀ ਕਾਂਗਰਸੀ ਸੋਚ ਅਤੇ ਭਾਰਤ ਸਰਕਾਰ ਨਾਲ ਨੇੜਤਾ ਦਾ ਕਦੇ ਲਕੋਅ ਨਹੀਂ ਕੀਤਾਤੇ ਦਲਜੀਤ ਸਿੰਘ/ਮਨਪ੍ਰੀਤ ਸਿੰਘ ਨੇ ਹਰੇਕ ਮੌਕੇ ਇਹ ਜਤਾਇਆ ਹੈ ਕਿ ਉਹ ਭਾਰਤ ਸਰਕਾਰ ਦੇ ਬਿਲਕੁਲ ਵਿਰੁੱਧ ਹਨ ਤੇ ਉਨ੍ਹਾਂ ਦੇ ਹਮਾਇਤੀ ਹਨ ਜਿਨ੍ਹਾਂ ਦਾ ਟੀਚਾ ਭਾਰਤ ਸਰਕਾਰ ਦਾ ਤਖਤਾ ਪਲਟਣ ਦਾ ਹੈਹੁਣ ਸੰਗਤ ਅੱਗੇ ਸਵਾਲ ਇਹ ਹੈ ਕਿ ਇਸ ਤਿਕੜੀ ਵਿਚ ਕਿਹੜੀ ਅਜਿਹੀ ਸਾਂਝ ਹੈ ਜਿਸ ਕਰਕੇ ਇਹ ਇਕੱਠੇ ਹੋ ਕੇ ਨਿਊਜ਼ੀਲੈਂਡ ਦੀ ਸਾਰੀ ਸਿੱਖ ਕੌਮ ਨੂੰ ਪਿਛਲੇ ਤਕਰੀਬਨ ਇਕ ਦਹਾਕੇ ਤੋਂ ਅੱਗੇ ਲਾਈ ਬੈਠੇ ਹਨ ਅਤੇ ਕੌਮ ਦੇ ਭਵਿੱਖ ਨੂੰ ਪੱਕਿਆਂ ਕਰਣ ਵਾਲੇ ਹਰੇਕ ਪ੍ਰਾਜੈਕਟ ਨੂੰ ਦੁਰਕਾਰਦੇ ਫਿਰਦੇ ਹਨ?

3. ਸੰਗਤ ਦੀ ਜਾਣਕਾਰੀ ਹੇਤ ਅਸੀਂ ਇਹ ਵੀ ਦੱਸ ਦਈਏ ਕਿ ਅਜੀਤ ਸਿੰਘ ਰੰਧਾਵਾ ਨੇ ਆਪਣੀ ਇਕ ਈ-ਮੇਲ ਵਿਚ ਇਹ ਵੀ ਲਿਖਿਆ ਹੈ ਕਿ ਸਿਖ ਕਾਊਂਸਲ ਆਫ ਨਿਊਜ਼ੀਲੈਂਡ ਤੋਂ ਉਸ ਨੂੰ ਇਹ ਡਰ ਹੈ ਕਿ ਜਿਹੜੇ ਖਾੜਕੂਵਾਦ ਦੇ ਹਨੇਰੇਨੂੰ ਉਸਨੇ ਬੜੇ ਜਤਨਾਂ ਨਾਲ ਨਿਊਜ਼ੀਲੈਂਡ ਵਿਚੋਂ ਦੂਰ ਕੀਤਾ ਸੀ ਸਿੱਖ ਕਾਊਂਸਲ ਉਹ ਹਨੇਰਾ ਵਾਪਸ ਲਿਆ ਰਹੀ ਹੈਇਸ ਤੋਂ ਇਕ ਨਵਾਂ ਸਵਾਲ ਪੈਦਾ ਹੁੰਦਾ ਹੈ – ਸਿੱਖ ਕਾਊਂਸਲ ਨੇ ਕਦੀ ਵੀ ਖਾੜਕੂਵਾਦ ਦੀ ਹਮਾਇਤ ਵਿਚ ਜਾਂ ਖਿਲਾਫਤ ਵਿਚ ਕਦੇ ਕੋਈ ਬਿਆਨ ਨਹੀਂ ਦਿੱਤਾ, ਪਰ ਅਸੀਂ ਦੋ ਗੱਲਾਂ ਤੇ ਸਦਾ ਜੋਰ ਦਿੱਤਾ ਹੈ ਕਿ ਪੰਜਾਬ ਵਿਚ ਆਮ ਸਿੱਖਾਂ ਤੇ ਸਰਕਾਰੀ ਏਜੰਸੀਆਂ ਵਲੋਂ (ਕੇ ਪੀ ਐੱਸ ਗਿੱਲ, ਸੁਮੇਧ ਸੈਣੀ, ਪੂਹਲਾ ਨਿਹੰਗ, ਗੁਰਪ੍ਰੀਤ ਕੈਟ, ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਆਦਿ ਵਰਗਿਆਂ ਰਾਹੀਂ) ਜੋ ਜਬਰ ਕੀਤਾ ਗਿਆ ਉਸਦਾ ਇੰਨਸਾਫ ਕਚਿਹਰੀਆਂ ਰਾਹੀਂ ਹੋਣਾਂ ਚਾਹੀਦਾ ਹੈ ਅਤੇ ਦੂਜੀ ਗੱਲ ਕਿ ਹਰੇਕ ਸਿੱਖ ਨੂੰ ਮੁੜ ਗੁਰਮਤਿ ਨਾਲ ਆਪਣੇ ਆਪ ਨੂੰ ਜੋੜ ਕੇ ਸਾਡੀ ਕੌਮੀ ਅਣਖ ਨੂੰ ਮੁੜ ਅਸਮਾਨਾਂ ਦੀਆਂ ਉਚਾਈਆਂ ਤੱਕ ਲੈਕੇ ਜਾਣ ਵੱਲ ਤੁਰਨਾ ਚਾਹੀਦਾ ਹੈਜੇ ਅਜੀਤ ਸਿੰਘ ਰੰਧਾਵਾ/ਦਲਜੀਤ ਸਿੰਘ/ਮਨਪ੍ਰੀਤ ਸਿੰਘ ਨੂੰ ਸਾਡਾ ਇਹ ਟੀਚਾ ਖਾੜਕੂਵਾਦ ਦਾ ਹਨੇਰਾਜਾਪਦਾ ਹੈ ਤਾਂ ਸੰਗਤ ਆਪ ਸਮਝ ਲਵੇ ਕਿ ਇਸ ਤਿਕੜੀ ਦੀ ਅਸਲੀਅਤ ਕੀ ਹੈ

4. ਜੇ ਹੁਣ ਅਸੀਂ ਕੌਮੀ ਏਕਤਾ ਦੀ ਗੱਲ ਕਰੀਏ, ਜਿਸ ਦੀ ਦੁਹਾਈ ਇਹ ਤਿਕੜੀ ਅੱਜ ਦੇ ਰਹੀ ਹੈ ਤਾਂ ਪਹਿਲਾ ਸਵਾਲ ਤਾਂ ਇਹ ਉੱਠਦਾ ਹੈ ਕਿ ਅਜੇ ਤੱਕ ਤਾਂ ਇਸ ਤਿਕੜੀ ਦਾ ਕੰਮ ਕੌਮ ਨੂੰ ਪਾੜਣ ਦਾ ਹੀ ਰਿਹਾ ਹੈ – ਉਟਾਹੁਹੂ ਤੋਂ ਅਲੱਗ ਹੋ ਕੇ ਜਿੰਨੇ ਗੁਰਦੁਆਰੇ ਨਵੇਂ ਬਣੇ ਉਸ ਵਿਚ ਇਸ ਤਿਕੜੀ ਦਾ ਵੱਡਾ ਰੋਲ ਰਿਹਾ ਹੈਜਦੋਂ ਸਿਖ ਕਾਊਂਸਲ ਆਫ ਨਿਊਜ਼ੀਲੈਂਡ ਦੇ ਝੰਡੇ ਹੇਠ ਇਹ ਆਪਸੀ ਵੈਰ ਰੱਖਣ ਵਾਲੀਆਂ ਜਥੇਬੰਦੀਆਂ ਇਕੱਠੀਆਂ ਹੋਣ ਲੱਗੀਆਂ ਤਾਂ ਇਸ ਤਿਕੜੀ ਨੇ ਫਿਰ ਪਾੜ ਪਾਉਣ ਲਈ ਅਖੌਤੀ ਸੁਪਰੀਮ ਸਿੱਖ ਕਾਊਂਸਲਨਾਂ ਦਾ ਸੱਪ ਨਿਊਜ਼ੀਲੈਂਡ ਦੀ ਸਿੱਖ ਕੌਮ ਦੇ ਗੱਲ ਪਾ ਕੇ ਸਵੱਛ ਹੁੰਦੇ ਕੌਮੀਅਤ ਦੇ ਪਾਣੀ ਨੂੰ ਮੁੜ ਗੰਧਲਾ ਕਰ ਦਿੱਤਾ ਹੈ – ਪਰ ਗੱਲਾਂ ਏਕਤਾ ਦੀਆਂ ਹੋ ਰਹੀਆਂ ਹਨਅਸਾਂ ਇਕ ਚਿੱਠੀ ਰਾਹੀਂ ਇਸ ਤਿਕੜੀ ਨੂੰ ਇਹ ਕਿਹਾ ਸੀ ਕਿ ਤੁਹਾਡੀਆਂ ਗੱਲਾਂ ਤੁਹਾਡੇ ਕੰਮਾਂ ਨਾਲ ਮੇਲ ਨਹੀਂ ਖਾਂਦੀਆਂ, ਸੋ ਤੁਸੀਂ ਕੁੱਝ ਸੁਝਾਏ ਕਦਮ ਪੁੱਟੋ ਤਾਂ ਕਿ ਸਾਨੂੰ ਯਕੀਨ ਹੋਵੇ ਕਿ ਤੁਸੀਂ ਕੌਮ ਦੀ ਏਕਤਾ ਲਈ ਸਾਫ਼ ਦਿਲ ਨਾਲ ਚਾਹਵਾਨ ਹੋਉਸ ਚਿੱਠੀ ਦਾ ਜਵਾਬ ਸਾਨੂੰ ਅਜੇ ਤੱਕ ਨਹੀਂ ਮਿਲਿਆਇਸਦੇ ਉਲਟ ਉਸ ਚਿੱਠੀ ਤੋਂ ਬਾਦ ਵਿਚ ਇਸ ਤਿਕੜੀ ਨੇ ਕਈ ਹੋਰ ਕੰਮ ਅਜਿਹੇ ਕੀਤੇ ਜੋ ਇਨ੍ਹਾਂ ਦੇ ਦਿਲਾਂ ਦੀ ਕਾਲਖ ਨੂੰ ਉਜਾਗਰ ਕਰ ਗਏਮਿਸਾਲ ਵਜੋਂ ਜਦੋਂ ਭਾਈ ਸਾਹਿਬ ਭਾਈ ਅਨੂਪ ਸਿੰਘ ਦਾ ਜਥਾ ਟਾਕਾਨੀਨੀ ਪਹੁੰਚਿਆ ਤਾਂ ਇਸ ਤਿਕੜੀ ਨੇ ਗਿਣੀ-ਮਿੱਥੀ ਚਾਲ ਨਾਲ ਉਨ੍ਹਾਂ ਨੂੰ ਗੁਰੂ ਸਾਹਿਬ ਦੀ ਹਜੂਰੀ ਵਿਚ ਕੀਰਤਨ ਕਰਣ ਤੋਂ ਰੋਕ ਦਿੱਤਾਕਾਰਣ ਇਹ ਦਿੱਤਾ ਗਿਆ ਕਿ ਅਖਬਾਰ ਵਿਚ ਜੋ ਇਸ਼ਤਿਹਾਰ ਜੱਥੇ ਦੇ ਪਰੋਗਰਾਮ ਦਾ ਛਪਿਆ ਸੀ ਉਸ ਵਿਚ ਸਿੱਖ ਕਾਊਂਸਲ ਦੇ ਪ੍ਰਧਾਨ ਦਾ ਨਾਮ ਜਾਣਕਾਰੀ ਲਈ ਸਪੰਰਕ ਕਰੋਹੇਤ ਦਿੱਤਾ ਸੀ (ਸਿਖ ਕਾਊਂਸਲ ਦਾ ਨਾਮ ਭਾਵੇਂ ਕਿਤੇ ਵੀ ਨਹੀ ਸੀ)ਇਸ ਲਈ, ਇਸ ਤਿਕੜੀ ਦਾ ਕਹਿਣਾ ਸੀ, ਜੱਥੇ ਨੂੰ ਗੁਰੂ ਸਾਹਿਬ ਦੀ ਹਜੂਰੀ ਵਿਚ ਕੀਰਤਨ ਨਹੀਂ ਕਰਣ ਦਿੱਤਾ ਜਾ ਸਕਦਾਇਕ ਪਾਸੇ ਇਹ ਹਰਕਤਾਂ ਹੋ ਰਹੀਆਂ ਹਨ ਤੇ ਦੂਜੇ ਪਾਸੇ ਏਕੇ ਦੀ ਗੱਲ ਹੁੰਦੀ ਹੈਹੁਣ ਇਹ ਸੱਜਣ ਇਹ ਹੱਕ ਵੀ ਜਤਾਉਂਦੇ ਹਨ ਕਿ ਕੌਣ ਗੁਰੂ ਸਾਹਿਬ ਦੀ ਹਜੂਰੀ ਵਿਚ ਗੁਰ-ਸ਼ਬਦ ਦਾ ਕੀਰਤਨ ਕਰ ਸਕਦਾ ਹੈ ਤੇ ਕੌਣ ਨਹੀਂ ਇਸਦਾ ਫੈਸਲਾ ਇਹ ਤਿਕੜੀ ਕਰੇਗੀਪਰ ਸਾਡੇ ਪ੍ਰਧਾਨ ਸਾਹਿਬ ਨੇ ਪੁੱਛਿਆ ਕਿ ਹੁਣ ਕੀ ਚਾਹੁੰਦੇ ਹੋ ਕਿ ਕੀ ਹੋਵੇ? ਇਨ੍ਹਾਂ ਦੀਆਂ ਹੋਛੀਆਂ ਸ਼ਰਤਾਂ ਮੰਨ ਕੇ ਉਸ ਦਿਨ ਪ੍ਰੋਗਰਾਮ ਸਿਰੇ ਚੜਿਆਸੰਗਤ ਆਪ ਇਸਦਾ ਅੰਦਾਜਾ ਲਾ ਲਵੇ ਕਿ ਜੇ ਸਾਡਾ ਟੀਚਾ ਕਿਸੇ ਨੂੰ ਨੀਵਾਂ ਵਖਾਉਣ ਦਾ ਹੁੰਦਾ ਤਾਂ ਅਸੀਂ ਭਾਈ ਅਨੂਪ ਸਿੰਘ ਦੇ ਜੱਥੇ ਨੂੰ ਵਾਪਿਸ ਲੈ ਜਾਂਦੇ ਤੇ ਸੰਗਤ ਨੂੰ ਦੱਸਦੇ ਕਿ ਇਹ ਤਿਕੜੀ ਕਿੰਨੀ ਕੁ ਕੌਮ ਦੀ ਸੇਵਾ ਕਰ ਰਿਹੀ ਹੈ

5. ਇਹੀ ਨਹੀਂ ਸਗੋਂ ਆਫਿਸ ਆਫ ਐਥਨਿਕ ਅਫੇਅਰਜ਼ ਨੇ ਇਕ ਮੀਟਿੰਗ ਕੌਮਾਂ ਦੇ ਆਗੂਆਂ ਦੀ 28 ਅਗਸਤ ਨੂੰ ਬੁਲਾਈਇਸ ਤਿਕੜੀ ਨੇ ਇਸ ਕਰਕੇ ਉਸ ਮੀਟਿੰਗ ਵਿਚ ਆਉਣ ਤੋਂ ਨਾਂਹ ਕਰ ਦਿੱਤੀ ਕਿ ਇਹ ਮੀਟਿੰਗ ਸਿੱਖ ਕਾਊਂਸਲ ਆਫ ਨਿਊਜ਼ੀਲੈਂਡ ਦੇ ਇਕ ਮੈਂਬਰ ਦੇ ਰੈਸਟੌਰੈਂਟ ਵਿਚ ਕੀਤੀ ਜਾ ਰਹੀ ਹੈਇਹੀ ਨਹੀਂ ਸਗੋਂ ਇਸ ਤਿਕੜੀ ਨੇ ਉਸੇ ਸ਼ਾਮ ਆਪਣੇ ਢਾਈ ਟੋਟਰੂਆਂ ਨਾਲ ਅਲੱਗ ਮੀਟਿੰਗ ਕਰਵਾਈਇਹ ਚਾਲੇ ਏਕੇ ਵਾਲੇ ਤਾਂ ਕਿਸੇ ਪੱਖੋਂ ਵੀ ਨਹੀਂ ਜਾਪਦੇ

ਹੁਣ ਅਸੀਂ ਗੱਲ ਕਰੀਏ ਸਿੱਖ ਕਾਊਂਸਲ ਆਫ ਨਿਊਜ਼ੀਲੈਂਡ ਦੇ ਕੰਮਾਂ ਦੀ ਜਿਸ ਨੇ ਇਸ ਤਿਕੜੀ ਨੂੰ ਇੰਨਾਂ ਬੌਖਲਾ ਦਿੱਤਾ ਹੈ

1. ਅਸੀਂ ਨਿਊਜ਼ੀਲੈਂਡ ਪੁਲਿਸ ਨਾਲ ਗੱਲ-ਬਾਤ ਕਰਕੇ ਪੱਗ ਅਤੇ ਪੰਜ ਕਕਾਰਾਂ ਨੂੰ ਸਿੱਖ ਸਿਪਾਹੀਆਂ ਦੀ ਪੁਲਿਸ ਯੁਨੀਫਾਰਮ ਦੇ ਹਿੱਸੇ ਵਜੋਂ ਮੰਜੂਰੀ ਦਿਵਾਈ

2. ਅਸੀਂ ਇਮੀਗ੍ਰੇਸ਼ਨ ਬਿੱਲ ਤੇ ਪਾਰਲੀਮੈਂਟ ਦੀ ਸਿਲੈਕਟ ਕਮੇਟੀ ਤੱਕ ਕੌਮ ਦੇ ਸ਼ੰਕਿਆਂ ਨੂੰ ਪਹੁੰਚਾਇਆ

3. ਵਾਇਟਾਂਗੀ ਡੇਅ ਤੇ ਨਾਟੀ ਫਾਤੂਆ ਓ ਔਰੋਕਾਈ ਦੇ ਸੱਦੇ ਤੇ ਛੇਅ ਮੈਂਬਰੀ ਵਫਦ ਨੇ ਕੌਮ ਦੀ ਨੁਮਾਇੰਦਗੀ ਕੀਤੀ

4. ਫਰਵਰੀ ਵਿਚ ਆਕਲੈਂਡ ਇੰਟਰਨੈਸ਼ਨਲ ਕਲਚਰਲ ਫੈਸਟੀਵਲ ਵਿਚ ਪੰਜਾਬੀ ਯੂਥ ਗਰੁੱਪ ਨਾਲ ਰੱਲ ਕੇ ਕੌਮ ਬਾਰੇ ਲਿਟਰੇਚਰ ਵੰਡਿਆ ਤੇ ਪਾਣੀ ਦੀ ਛਬੀਲ ਲਾਈ

5. ਟੌਰੰਗੇ ਲਾਗੇ ਕੈਟੀ ਕੈਟੀ ਨਾਮ ਦੀ ਜਗ੍ਹਾ ਤੇ 1979 ਤੋਂ ਲੱਗਦੇ ਆ ਰਹੇ ਅਪ੍ਰੈਲ ਦੇ ਬਸੰਤ ਦੇ ਮੇਲੇ ਵਿਚ ਭੰਗੜੇ ਦੀ ਆਈਟਮ ਕਰਵਾ ਕੇ ਗੋਰਿਆਂ ਨੂੰ ਵੀ ਕਾਇਲ ਕੀਤਾ

6. ਮਨੂਰੀਵੇ ਵਿਚ ਨਵਤੇਜ ਸਿੰਘ ਦੀ ਦੁਖਦਾਈ ਮੌਤ ਤੋਂ ਬਾਦ ਪੁਲਿਸ ਨਾਲ ਗੱਲ-ਬਾਤ ਕਰਕੇ ਇਕ ਸਾਊਥ ਏਸ਼ੀਅਨ ਲੀਏਜ਼ਨ ਅਫਸਰਦੀ ਪੋਸਟ ਕਾਇਮ ਕਰਵਾਈ ਜਿਸ ਲਈ ਗੁਰਪ੍ਰੀਤ ਸਿੰਘ ਨਾਂ ਦੇ ਪੁਲਿਸ ਅਫਸਰ ਦੀ ਨਿਯੁਕਤੀ ਹੋਈਇਹ ਅਫਸਰ ਕੌਮ ਦੇ ਸ਼ੰਕਿਆਂ ਦੇ ਨਿਵਾਰਣ ਲਈ ਕੰਮ ਕਰੇਗਾ

7. ਇਕ ਬੰਬਈ ਤੋਂ ਆਏ ਸਿੱਖ ਵਿਦਿਆਰਥੀ ਤੇ ਹਥਿਆਰ ਰੱਖਣਦਾ ਦੋਸ਼ ਪੁਲਿਸ ਵਲੋਂ ਲਾਇਆ ਗਿਆ ਜਿਸ ਦੇ ਨਿਵਾਰਣ ਲਈ ਸਿੱਖ ਕਾਊਂਸਲ ਆਫ ਨਿਊਜ਼ੀਲੈਂਡ ਨੇ ਪੁਲਿਸ, ਕਚਿਹਰੀਆਂ ਤੇ ਸਿਆਸਤਦਾਨਾਂ ਤੱਕ ਪਹੁੰਚ ਕੀਤੀ ਤੇ ਅਗਾਂਹ ਤੋਂ ਅਜਿਹਾ ਕੋਈ ਕਾਰਾ ਨਾਂ ਵਰਤੇ ਉਸ ਲਈ ਗੱਲ-ਬਾਤ ਦੀ ਸ਼ੁਰੂਆਤ ਕੀਤੀ

8. ਮੈਸੀ ਯੁਨੀਵਰਸਿਟੀ ਵਿਚ Spirituality Weekਦੌਰਾਨ ਸਿੱਖੀ ਅਤੇ ਸਿੱਖਾਂ ਬਾਰੇ ਜਾਣਕਾਰੀ ਦੇਣ ਲਈ ਸੱਤ ਦਿਨ ਸਟਾਲ ਲਾਇਆ

9. ਮਾਰਚ ਦੇ ਮਹੀਨੇ ਵੈਲਿੰਗਟਨ ਵਿਚ ਪਹਿਲਾ ਯੂਥ ਇੰਟਰਫੇਥ ਫੋਰਮ ਹੋਇਆ ਜਿਸ ਵਿਚ ਸਿੱਖ ਕਾਊਂਸਲ ਆਫ ਨਿਊਜ਼ੀਲੈਂਡ ਨੇ ਸਿੱਖਾਂ ਦੀ ਨੁਮਾਇੰਦਗੀ ਕੀਤੀਅਗਲੇ ਸਾਲ ਦਾ ਪ੍ਰੋਗਰਾਮ ਸਿੱਖ ਕਾਊਂਸਲ ਆਫ ਨਿਊਜ਼ੀਲੈਂਡ ਹੀ ਹੋਰਨਾਂ ਧਰਮਾਂ ਨਾਲ ਰੱਲ ਕੇ ਅਰਗੇਨਾਈਜ਼ ਕਰ ਰਹੀ ਹੈ

10. ਸਿੱਖ ਕੌਮ ਦੇ ਭਵਿੱਖ ਨੂੰ ਧਿਆਨ ਵਿਚ ਰੱਖਦਿਆਂ ਸਿੱਖ ਕਾਊਂਸਲ ਆਫ ਨਿਊਜ਼ੀਲੈਂਡ ਹਰ ਸਾਲ ਘੱਟ ਤੋਂ ਘੱਟ ਦੋ ਸਿੱਖ ਨੌਜਵਾਨ (18 ਸਾਲ ਤੋਂ ਵੱਧ ਤੇ 26 ਸਾਲ ਤੋਂ ਘੱਟ ਉਮਰ ਵਾਲੇ) ਮੁੰਢੇ-ਕੁੜੀਆਂ ਨੂੰ 21 ਦਿਨ ਦੇ ਲੀਡਰਸ਼ਿਪ ਡਵੈਲਪਮੈਂਟਦੇ $3500 ਵਾਲੇ ਕੋਰਸ ਤੇ ਫਰੀ ਭੇਜਿਆ ਕਰੇਗੀ

ਇਸ ਤੋਂ ਇਲਾਵਾ ਸਿੱਖ ਕਾਊਂਸਲ ਆਫ ਨਿਊਜ਼ੀਲੈਂਡ ਖਾਲਸਾ ਸਕੂਲ ਸ਼ੁਰੂ ਕਰਣ ਤੋਂ ਕੇਵਲ ਕੁੱਝ ਕੁ ਮਹੀਨੇ ਹੀ ਦੂਰ ਹੈ ਤੇ ਹੋਰ ਕਈ ਪ੍ਰਾਜੈਕਟ ਕੌਮ ਦੀ ਤਰੱਕੀ ਲਈ ਊਲੀਕ ਰਹੀ ਹੈ

ਹੁਣ ਸੰਗਤ ਆਪ ਫੈਸਲਾ ਕਰ ਲਵੇ ਕਿ ਇਸ ਤਿਕੜੀ ਨੂੰ ਕਿਹੜਾ ਡਰ ਖਾ ਰਿਹਾ ਹੈ ਕਿ ਇਹ ਪਹਿਲਾਂ ਤਾਂ ਸਿੱਖ ਕਾਊਂਸਲ ਆਫ ਨਿਊਜ਼ੀਲੈਂਡ ਨੂੰ ਗਾਲਾਂ ਕੱਢਦੇ ਸਨ (ਤੇ ਅਜੇ ਵੀ ਸਾਨੂੰ ਸੱਟ ਮਾਰਣ ਦਾ ਮੌਕਾ ਨਹੀਂ ਗਵਾਉਂਦੇ) ਤੇ ਹੁਣ ਏਕੇ ਦੀ ਗੱਲ (ਸਿਰਫ ਗੱਲ ਹੀ) ਕਰਦੇ ਹਨਸਾਨੂੰ ਤਾਂ ਇਉਂ ਜਾਪਦਾ ਹੈ ਕਿ ਜਿਹੜੀਆਂ ਤਾਕਤਾਂ ਸਿੱਖ ਕੌਮ ਦੀ ਤਰੱਕੀ ਨੂੰ ਰੋਕਣ ਤੇ ਉਤਾਰੂ ਹਨ ਉਹੀ ਸਿੱਖ ਕਾਊਂਸਲ ਆਫ ਨਿਊਜ਼ੀਲੈਂਡ ਨੂੰ ਢਾਹ ਲਾਉਣ ਦਾ ਪੂਰਾ ਜਤਨ ਕਰ ਰਹੀਆਂ ਹਨ

ਕੌਮ ਦੀ ਸਦਾ ਚੜ੍ਹਦੀ ਕਲਾ ਦੇ ਚਾਹਵਾਨ

ਸਿੱਖ ਕਾਊਂਸਲ ਆਫ ਨਿਊਜ਼ੀਲੈਂਡ ਦੇ ਸੇਵਾਦਾਰ ਸਿੰਘ ਤੇ ਸਿੰਘਣੀਆਂ

Advertisements

8 thoughts on “A Glimpse of Internal Politics of the Sikhs of New Zealand

 1. Congratulations on your success for the
  enhancenment of the Sikh community..!
  As it’s said “Roses always comes with thorns”.
  Although your adversaries are acting as thorns,
  we will still appreciate your deeds that will
  soon be spread in the whole world like a
  fragrance..!! God Bless the Sikh Council of NZ
  and blooms it like a specific lotus in mud..

 2. You are doing a good job. Keep up your good
  work. We 100% support you (Sikh Council of
  New Zealand). I was in Gurudwara when Manpreet
  announce about Sikh Council asking members not
  to join. He does not have the right to stop
  people from joining. Everyone has their own
  Rights. This three are pupets.

 3. Thanks Ranbir Kaur jio and Jit Kaur jio. Your encouraging words mean a lot to us and I am sure will go a long way in putting the community affairs on the right keel.

  Hey Ken! The letter is in Punjabi to keep the internal politics internal 🙂 I’ll email you the translation.

 4. Cheerz to Sikh Council of New Zealand.. Thanks
  for the facilities provided to all of us..
  It won’t be long when sikh community will be
  a shining star in the whole world, thankz to you!
  Congratulations on your success and ‘everything
  is possible as impossible itself says I M Possible’,
  harsh words don’t have a back bone to be supported.
  Rome was not built in a day, but looking at your
  efforts, am sure our Rome will be built soon..
  Sikhi Khandeyo Tikhi…….!!!!

 5. Congratzz veer ji on the success of your dreamz, saadi aan vi eh, saadi shaan vi…….
  Keep up the good work, paisa jive nachayi janda
  duniya nachi jandi hai, par tusi ehe kamm hi
  an-mulla kar rahe ho jihdi koi rees ni kar sakda….

 6. Waheguru Ji Ka Khalsa Waheguru Ji Ki Fateh.
  Contratulations for all activities done for
  Sikh Community. I am really proud all of you.

 7. Well Done Veero! Keep it up. Hope you will
  aim the sky in future. Don’t care about anythinhg
  because we all are with you.

  “Truth is a dog must to kennel while the lady’s
  bratch may sit by the fire and stink.”
  -Sachai oh wafadar kuta hai jisnu lok pasand
  nahi karde te ban ke rakde han te jhut oh billi
  (cat) hai jo shatir (sly) hunde hoyi vi agg kol
  sekaayi jandi hai chahe kini vi jhuth di badbudyaar
  hove..

Leave a Reply

Fill in your details below or click an icon to log in:

WordPress.com Logo

You are commenting using your WordPress.com account. Log Out /  Change )

Google+ photo

You are commenting using your Google+ account. Log Out /  Change )

Twitter picture

You are commenting using your Twitter account. Log Out /  Change )

Facebook photo

You are commenting using your Facebook account. Log Out /  Change )

Connecting to %s